ਵਿਧਾਇਕ ਬੈਂਸ ਦੇ ਨਾਂ ਤੇ ਫੇਸਬੁੱਕ ਤੇ ਅਪਲੋਡ ਹੋਈ ‘ਅਸ਼ਲੀਲ ਵੀਡੀਓ’ !!

ਲੁਧਿਆਣਾ ਸ਼ਹਿਰ ਵਿਚ ਫੇਸਬੁਕ ’ਤੇ ਜਾਅਲੀ ਆਈ. ਡੀ. ਬਣਾ ਕੇ ਉਸ ਦੀ ਪ੍ਰੋਫਾਈਲ ਫੋਟੋ ’ਤੇ ਹਲਕਾ ਸਾਊਥ ਦੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਦੀ ਫੋਟੋ ਲਗਾ ਕੇ ਅਸ਼ਲੀਲ ਵੀਡੀਓ ਅਪਲੋਡ ਕਰ ਦਿੱਤੀਆਂ।  
ਇੰਨਾ ਹੀ ਨਹੀਂ ਵੀਡੀਓ ਵਿਚ ਵਿਧਾਇਕ ਬੈਂਸ ਦੇ ਹੋਣ ਦੀ ਗੱਲ ਤੱਕ ਕਹਿ ਦਿੱਤੀ। ਇਸ ਗੱਲ ਦਾ ਪਤਾ ਲੱਗਣ ’ਤੇ ਵਿਧਾਇਕ ਬੈਂਸ ਵਲੋਂ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਗਈ।
ਪੁਲਸ ਕਮਿਸ਼ਨਰ ਨੇ ਤੁਰੰਤ ਆਈ. ਟੀ. ਐਕਟ ਤਹਿਤ ਥਾਣਾ ਡਵੀਜ਼ਨ ਨੰ. 6 ’ਚ ਕੇਸ ਦਰਜ ਕਰ ਕੇ ਫੇਸਬੁਕ ਆਈ. ਡੀ. ਬਲਾਕ ਕਰਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਦਾਅਵਾ ਹੈ ਕਿ ਦੋਸ਼ੀ ਨੂੰ ਜਲਦ ਦਬੋਚ ਲਿਆ ਜਾਵੇਗਾ। ਥਾਣਾ ਇੰਚਾਰਜ ਗੁਰਬਿੰਦਰ ਸਿੰਘ ਅਨੁਸਾਰ ਫੇਸਬੁਕ ਆਈ. ਡੀ. ਨਵਨੀਤ ਸਿੰਘ ਨਾਮ ’ਤੇ ਬਣੀ ਹੋਈ ਹੈ, ਫਿਲਹਾਲ ਨਵਨੀਤ ਸਿੰਘ ’ਤੇ ਕੇਸ ਦਰਜ ਕੀਤਾ ਗਿਆ ਹੈ।
ਹੁਣ ਜਾਂਚ ਕੀਤੀ ਜਾ ਰਹੀ ਹੈ ਅਸਲ ਵਿਚ ਆਈ. ਡੀ. ਨਵਨੀਤ ਸਿੰਘ ਨਾਮਕ ਨੌਜਵਾਨ ਦੀ ਹੈ ਜਾਂ ਫਿਰ ਜਾਅਲੀ ਬਣਾ ਕੇ ਵਿਧਾਇਕ ਬੈਂਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਵਿਧਾਇਕ ਬੈਂਸ ਨੇ ਕਿਹਾ ਕਿ ਆਈ. ਡੀ ’ਤੇ ਮੇਰੀ ਪਾਸਪੋਰਟ ਸਾਈਜ਼ ਫੋਟੋ ਲਾ ਕੇ ਅਸ਼ਲੀਲ ਵੀਡੀਓ ਅਪਲੋਡ ਕੀਤੀਆਂ ਗਈਆਂ ਹਨ, ਕੁੱਝ ਸਮਾਂ ਪਹਿਲਾਂ ਹੀ ਵਾਇਰਲ ਹੋ ਗਈਆਂ ਹਨ। ਬੈਂਸ ਨੇ ਕਿਹਾ ਕਿ ਸ਼ਰਾਰਤੀ ਅਨਸਰਾਂ ਵਲੋਂ ਮੈਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

Comments

Popular posts from this blog

ਪੰਜਾਬ ‘ਚ ਨਸ਼ਾ ਖਤਮ ਕਰਨ ਦੀਆਂ ਸੌਹਾਂ ਖਾਣ ਵਾਲੇ ਮੰਤਰਿਆਂ ਨੂੰ ਦਿਖਾਓ ਇਹ Video ..

129 ਸਾਲਾ ਇਹ ਮਾਤਾ ਰੱਬ ਕੋਲੋਂ ਮੰਗਦੀ ਹੈ ਆਪਣੀ ਮੌਤ,ਮਾਤਾ ਦੀ ਦਰਦਭਰੀ ਕਹਾਣੀ ਸੁਣ ਕੇ ਰੋਣ ਆ ਜਾਊ