ਹੁਣ ਪਰਾਲੀ ਤੋਂ ਬਣਨਗੀਆਂ ਛੱਤਾਂ ਦਰਵਾਜੇ ਤੇ ਟਾਇਲਾਂ…!

ਪਰਾਲੀ ਨੂੰ ਹੁਣ ਤਕ ਕਿਸਾਨਾਂ ਅਤੇ ਵਾਤਾਵਰਨ ਲਈ ਸਮੱਸਿਆ ਮੰਨਿਆ ਜਾਂਦਾ ਰਿਹਾ ਹੈ ਪਰ ਵਿਗਿਆਨੀਆਂ ਨੇ ਇਸ ਦਾ ਹੱਲ ਅਤੇ ਬਦਲ ਲੱਭ ਲਿਆ ਹੈ । ਨਵੀ ਤਕਨੀਕ ਨਾਲ ਪਰਾਲੀ ਦੀ ਵਰਤੋਂ ਹੁਣ ਘਰਾਂ ਦੀਆ ਛੱਤਾਂ ਕੰਧਾਂ ਫ਼ਰਸ਼ ਆਦਿ ਬਣਾਉਣ ਲਈ ਕੀਤੀ ਜਾਵੇਗੀ।

ਵਿਗਿਆਨਕ ਅਤੇ ਉਦਯੋਗਿਕ ਖੋਜ ਕੇਂਦਰ (ਸੀ ਐਸ ਆਈ ਆਰ ) ਦੀ ਪ੍ਰਯੋਗਸ਼ਾਲਾ ਐਡਵਾਂਸ ਮੈਟੀਰੀਅਲ ਐਡ ਪ੍ਰੋਸੈਸ ਰਿਸਰਚ ਇੰਸ਼ਟੀਚਿਊਟ (ਏਮ ਪ੍ਰੀ ) ਦੇ ਵਿਗਿਆਨੀ ਡਾ ਅਸ਼ੋਕਨ ਪੱਪੂ ਨੇ ਪਰਾਲੀ ਸਮੇਤ ਕਈ ਪ੍ਰਕਾਰ ਦੇ ਕੁੜੇ ਨੂੰ ਹਾਈਬ੍ਰਿਡ ਕੰਪੋਜ਼ਿਟ ਚ ਬਦਲਣ ਦੀ ਤਕਨੀਕ ਵਿਕਸਿਤ ਕੀਤੀ ਹੈ।

ਪਰਾਲ਼ੀ ਤੋਂ ਬਣੀ ਸ਼ੀਟ ਸਾਗਵਾਨ ਦੀ ਲੱਕੜੀ ਦੀ ਤੁਲਨਾ ‘ਚ ਚਾਰ ਗੁਨਾ ਮਜਬੂਤ ਉਸ ਤੋਂ ਹਲਕੀ ਅਤੇ 30 ਫੀਸਦੀ ਸਸਤੀ ਹੈ ਇਹ ਅੱਗ ਤੋਂ ਵੀ ਪੂਰੀ ਤਰਾਂ ਸੁਰੱਖਿਅਤ ਹੈ।

ਉਹਨਾਂ ਨੇ ਸੀਮੇਂਟ ਉਦਯੋਗ ਤੋਂ ਨਿਕਲਣ ਵਾਲੇ ਫਲਾਈ ਐਸ਼ਸ ਚ ਫਾਈਬਰ ਮਿਲਾ ਕੇ ਇਕ ਦੂਸਰਾ ਹਾਈਬ੍ਰਿਡ ਕੰਪੋਜ਼ਿਟ ਤਿਆਰ ਕੀਤਾ ਹੈ। ਜੋ ਸਾਗਵਾਨ ਦੀ ਲੱਕੜੀ ਤੋਂ 10 ਗੁਣਾ ਮਜਬੂਤ ਅਤੇ 40 ਫੀਸਦੀ ਸਸਤਾ ਹੈ।


ਸੰਗਮਰਮਰ ਉਦਯੋਗ ਤੋਂ ਨਿਕਲਣ ਵਾਲੇ ਛੋਟੇ ਛੋਟੇ ਟੁਕੜਿਆਂ ਦੇ ਹਾਈਬ੍ਰਿਡ ਕੰਪੋਜ਼ਿਟ ਤੋਂ ਪੇਪਰ ਵੇਟ ਤਿਆਰ ਕੀਤਾ ਗਏ ਹਨ । ਜਿਨ੍ਹਾਂ ਦੀ ਕੀਮਤ 25 ਤੋਂ 30 ਰੁਪਏ ਹੈ ਖਾਸ ਗੱਲ ਇਹ ਹੈ ਕਿ ਇਹ ਪੇਪਰ ਟੁੱਟਦਾ ਨਹੀਂ ਹੈ।

Comments

Popular posts from this blog

ਪੰਜਾਬ ‘ਚ ਨਸ਼ਾ ਖਤਮ ਕਰਨ ਦੀਆਂ ਸੌਹਾਂ ਖਾਣ ਵਾਲੇ ਮੰਤਰਿਆਂ ਨੂੰ ਦਿਖਾਓ ਇਹ Video ..

ਵਿਧਾਇਕ ਬੈਂਸ ਦੇ ਨਾਂ ਤੇ ਫੇਸਬੁੱਕ ਤੇ ਅਪਲੋਡ ਹੋਈ ‘ਅਸ਼ਲੀਲ ਵੀਡੀਓ’ !!

129 ਸਾਲਾ ਇਹ ਮਾਤਾ ਰੱਬ ਕੋਲੋਂ ਮੰਗਦੀ ਹੈ ਆਪਣੀ ਮੌਤ,ਮਾਤਾ ਦੀ ਦਰਦਭਰੀ ਕਹਾਣੀ ਸੁਣ ਕੇ ਰੋਣ ਆ ਜਾਊ