ਤੰਬਾਕੂ ‘ਤੇ ਲੱਗੀ ਪਾਬੰਦੀ, ਪੰਜਾਬ ਸਰਕਾਰ ਵਲੋਂ ਨੋਟੀਫਿਕੇਸ਼ਨ ਜਾਰੀ

ਪੰਜਾਬ ਸਰਕਾਰ ਵਲੋਂ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਇਸ ‘ਚ ਤੰਬਾਕੂ ਨੂੰ ਪਾਨ ਮਸਾਲਾ ਨਾਲ ਮਿਲਾ ਕੇ ਜਾ ਕਿਸੇ ਹੋਰ ਚੀਜ਼ ਨਾਲ ਮਿਲਾ ਕੇ ਵੇਚਣ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਤੰਬਾਕੂ ਵਾਲਾ ਚਿੰਗਮ (ਜਰਦਾ) ਆਦਿ ਵੀ ਪੂਰਨ ‘ਤੇ ਬੈਨ ਕਰ ਦਿੱਤਾ ਗਿਆ ਹੈ..

ਇਸ ਸਬੰਧੀ ਪੰਜਾਬ ਦੇ ਮੁਖ ਸਕੱਤਰ ਕਾਹਨ ਸਿੰਘ ਨੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਤੰਬਾਕੂ ਦਾ ਜ਼ਿਆਦਾ ਸੇਵਨ ਕਰਨ ਨਾਲ ਕਈ ਤਰ੍ਹਾਂ ਦੀ ਬੀਮਾਰੀਆਂ ਲੱਗਦੀਆਂ ਹਨ ਤੇ ਅੱਜਕਲ ਪਾਨ ਮਸਾਲਾ ਤੇ ਚਿੰਗਮ ‘ਚ ਤੰਬਾਕੂ ਪਾ ਕੇ ਖਾਣਾ ਜ਼ਿਆਦਾ ਪ੍ਰਚਲਿੱਤ ਹੋ ਚੁੱਕਾ ਹੈ। ਇਸ ਲਈ ਪੰਜਾਬ ਸਰਕਾਰ ਨੇ ਲੋਕਾਂ ਦੀ ਸਿਹਤ ਨੂੰ ਧਿਆਨ ‘ਚ ਰੱਖਦੇ ਹੋਏ ਤੰਬਾਕੂ ‘ਤੇ ਪਾਬੰਦੀ ਲਗਾ ਦਿੱਤੀ ਹੈ।

ਤੰਬਾਕੂ ਨੂੰ ਦੂਜੀਆਂ ਚੀਜ਼ਾਂ ‘ਚ ਮਿਲਾ ਕੇ ਵੇਚਣ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਉਨ੍ਹਾਂ 30,000 ਤੱਕ ਦਾ ਜੁਰਮਾਨਾ ਤੇ 6 ਸਾਲ ਤੱਕ ਦੀ ਕੈਦ ਹੋਵੇਗੀ। ਕੈਪਟਨ ਸਰਕਾਰ ਨੇ ਪੰਜਾਬ ਵਿੱਚ ਤੰਬਾਕੂ ਤੇ ਇਸ ਤੋਂ ਤਿਆਰ ਹੋਏ ਉਤਪਾਦਾਂ ਦੀ ਵਿਕਰੀ ‘ਤੇ ਰੋਕ ਲਾ ਦਿੱਤੀ ਹੈ। ਹੁਣ ਪੰਜਾਬ ਵਿੱਚ ਚੱਬਣ ਵਾਲੇ ਤੰਬਾਕੂ ਉਤਪਾਦਾਂ ਦੀ ਵਿਕਰੀ ‘ਤੇ ਇੱਕ ਸਾਲ ਲਈ ਰੋਕ ਲਾ ਦਿੱਤੀ ਹੈ।

 ਖਾਧ ਪਦਾਰਥ ਤੇ ਮਾਪਦੰਡ ਰੈਗੂਲੇਸ਼ਨਜ਼ 2011 ਵਿੱਚ ਸੋਧ ਕਰਦਿਆਂ ਹੁਣ ਪੰਜਾਬ ਸਰਕਾਰ ਨੇ ਗੁਟਕਾ, ਪਾਨ ਮਸਾਲਾ, ਤੰਬਾਕੂ ਤੇ ਨਿਕੋਟਿਨ ਤੇ ਇਨ੍ਹਾਂ ਤੋਂ ਤਿਆਰ ਹੋਈ ਹਰ ਚੀਜ਼ ਦੀ ਵਿਕਰੀ, ਵੰਡ ਤੇ ਭੰਡਾਰਨ ਉੱਪਰ ਇੱਕ ਸਾਲ ਲਈ ਰੋਕ ਲਾ ਦਿੱਤੀ ਹੈ।

ਪੰਜਾਬ ਕੇ ਖ਼ੁਰਾਕ ਤੇ ਡਰੱਗ ਕਮਿਸ਼ਨਰ ਕਾਹਨ ਸਿੰਘ ਪੰਨੂੰ ਨੇ ਸੂਬੇ ਵਿੱਚ 9 ਅਕਤੂਬਰ, 2018 ਤੋਂ ਉਕਤ ਤੰਬਾਕੂ ਉਤਪਾਦਾਂ ਨੂੰ ਡੱਬਾਬੰਦ ਦੇ ਨਾਲ-ਨਾਲ ਖੁੱਲ੍ਹੇ ਰੂਪ ਵਿੱਚ ਰੋਕ ਦਿੱਤਾ ਗਿਆ ਹੈ।ਪੰਨੂ ਮੁਤਾਬਕ ਸਰਕਾਰ ਨੇ ਅਜਿਹਾ ਲੋਕਾਂ ਨੂੰ ਤੰਬਾਕੂ ਦੇ ਮਾਰੂ ਪ੍ਰਭਾਵਾਂ ਤੋਂ ਬਚਾਉਣ ਲਈ ਕੀਤਾ ਹੈ। ਜਿਨ੍ਹਾਂ ਨੂੰ ਲੋੜ ਹੈ ਉਹ ਤੰਬਾਕੂ ਉਤਪਾਦਾਂ ਦੀ ਬਜਾਇ ਸੁਗੰਧਿਤ ਪਾਨ ਮਸਾਲੇ ਆਦਿ ਲੈ ਸਕਣਗੇ ਜਿਨ੍ਹਾਂ ਦਾ ਸਿਹਤ ਨੂੰ ਕੋਈ ਨੁਕਸਾਨ ਨਹੀਂ।

Comments

Popular posts from this blog

ਪੰਜਾਬ ‘ਚ ਨਸ਼ਾ ਖਤਮ ਕਰਨ ਦੀਆਂ ਸੌਹਾਂ ਖਾਣ ਵਾਲੇ ਮੰਤਰਿਆਂ ਨੂੰ ਦਿਖਾਓ ਇਹ Video ..

ਵਿਧਾਇਕ ਬੈਂਸ ਦੇ ਨਾਂ ਤੇ ਫੇਸਬੁੱਕ ਤੇ ਅਪਲੋਡ ਹੋਈ ‘ਅਸ਼ਲੀਲ ਵੀਡੀਓ’ !!

129 ਸਾਲਾ ਇਹ ਮਾਤਾ ਰੱਬ ਕੋਲੋਂ ਮੰਗਦੀ ਹੈ ਆਪਣੀ ਮੌਤ,ਮਾਤਾ ਦੀ ਦਰਦਭਰੀ ਕਹਾਣੀ ਸੁਣ ਕੇ ਰੋਣ ਆ ਜਾਊ