ਟਕਸਾਲੀ ਅਕਾਲੀ ਆਗੂਆ ਹੁਣ ਤੱਕ ਕਿ ਖੋਹਿਆ ਕਿ ਪਿਆ...!!!!


ਅੱਜ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਨੇ #ਟਕਸਾਲੀ ਆਗੂਆਂ ਦੀ ਜਿੰਨ੍ਹਾ ਨੂੰ ਪਾਰਟੀ ਨੇ ਹਮੇਸ਼ਾ ਪੂਰਾ ਮਾਣ ਸਤਿਕਾਰ ਦਿੱਤਾ ਹੈ।

1. ਸ.ਸੁਖਦੇਵ ਸਿੰਘ ਢੀਂਡਸਾ ਜੀ ਨੇ 1972 ਦੇ ਵਿੱਚ ਪਹਿਲੀ ਵਾਰ ਵਿਧਾਨ ਸਭਾ ਦੀ ਚੋਣ ਲੜੀ ਅਤੇ ਜਿੱਤ ਹਾਸਲ ਕੀਤੀ ,ਫੇਰ ਇਹਨਾਂ 1977 'ਚ ਅਕਾਲੀ ਦਲ ਵੱਲੋਂ ਚੋਣ ਲੜੀ ਤੇ ਸ.ਪ੍ਰਕਾਸ਼ ਸਿੰਘ ਬਾਦਲ ਜੀ ਦੀ ਸਰਕਾਰ 'ਚ ਇਹਨਾਂ ਨੂੰ ਟਰਾਂਸਪੋਰਟ ਮੰਤਰੀ ਬਣਾਇਆ ਗਿਆ। ਉਸਤੋਂ ਬਾਅਦ 1980 ਅਤੇ 1985 'ਚ ਵੀ ਢੀਂਡਸਾ ਸਾਹਿਬ ਚੋਣ ਜਿੱਤੇ। 1985 ਚ ਬਰਨਾਲਾ ਸਰਕਾਰ ਸਮੇਂ ਇਹਨਾਂ ਨੂੰ ਅਣਗੌਲਿਆ ਕਰ ਮੰਤਰੀ ਨਹੀਂ ਬਣਾਇਆ। ਉਸਤੋਂ ਬਾਅਦ 1997 ਚ ਸ.ਪ੍ਰਕਾਸ਼ ਸਿੰਘ ਬਾਦਲ ਜੀ ਦੀ ਅਗਵਾਈ ਹੇਠ ਲੜੀਆਂ ਵਿਧਾਨ ਸਭਾ ਚੋਣਾਂ ਚ ਢੀਂਡਸਾ ਸਾਹਿਬ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਪਰ ਪਾਰਟੀ ਨੇ ਉਹਨਾਂ ਨੂੰ ਕੈਬਨਿਟ ਰੈਂਕ ਦੇ ਬਿਜਲੀ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਜੋ ਪਾਰਟੀ ਦਾ ਵੱਡਾਪਣ ਸੀ। 1998 ਚ ਪਾਰਟੀ ਨੇ ਢੀਂਡਸਾ ਜੀ ਨੂੰ ਰਾਜ ਸਭਾ ਦਾ ਮੈਂਬਰ ਬਣਾ ਸ਼੍ਰੀ ਅਟੱਲ ਬਿਹਾਰੀ ਵਾਜਪਾਈ ਜੀ ਦੀ ਸਰਕਾਰ ਚ ਮੰਤਰੀ ਬਣਵਾਇਆ, ਉਹ 2004 ਤੱਕ ਕੇਂਦਰ ਚ ਮੰਤਰੀ ਰਹੇ। 2004 ਚ ਪਾਰਟੀ ਨੇ ਫੇਰ ਆਪ ਨੂੰ ਲੋਕ ਸਭਾ ਟਿਕਟ ਦਿੱਤੀ ਅਤੇ ਆਪ MP ਬਣੇ। 2009 ਦੀ ਲੋਕ ਸਭਾ ਹਾਰਨ ਤੋਂ ਬਾਅਦ ਢੀਂਡਸਾ ਨੂੰ ਪਾਰਟੀ ਨੇ 2010 ਚ ਰਾਜ ਸਭਾ ਮੈਂਬਰ ਬਣਾਇਆ। 2014 ਦੀਆਂ ਲੋਕ ਸਭਾ ਚੋਣਾਂ 3 ਲੱਖ ਵੋਟ ਨਾਲ ਹਾਰਨ ਤੋਂ ਬਾਅਦ ਪਾਰਟੀ ਨੇ ਢੀਂਡਸਾ ਨੂੰ 2016 ਚ ਫੇਰ ਰਾਜ ਸਭਾ ਮੈਂਬਰ ਬਣਾਇਆ ਜੋ ਅਜੇ ਤੱਕ ਵੀ ਨੇ। ਸ਼੍ਰੋਮਣੀ ਅਕਾਲੀ ਦਲ ਵਿੱਚ ਸਕੱਤਰ ਜਰਨਲ ਦਾ ਇੱਕੋ ਇੱਕ ਅਹੁਦਾ ਹੈ ਜੋ ਢੀਡਸਾ ਸਾਬ ਕੋਲ ਸੀ। ਹੋਰ ਕੋਈ ਅਕਾਲੀ ਦਲ ਵਿੱਚ ਸਕੱਤਰ ਜਰਨਲ ਦੇ ਅਹੁਦੇ ਤੇ ਨਹੀਂ ਸੀ। ਸ.ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਸ.ਪਰਮਿੰਦਰ ਸਿੰਘ ਢੀਂਡਸਾ ਨੂੰ ਪਾਰਟੀ ਨੇ 2000, 2002,2007,2012 ਅਤੇ 2017 ਚ MLA ਬਣਾਇਆ ਅਤੇ ਦੋ ਵਾਰ 2007 ਅਤੇ 2012 ਵਾਲੀ ਸਰਕਾਰ 'ਚ ਕੈਬਨਿਟ ਮੰਤਰੀ ਵੀ ਬਣਾਇਆ। 2017 ਚ ਢੀਂਡਸਾ ਜੀ ਦੇ ਜਵਾਈ ਸ.ਤੇਜਿੰਦਰਪਾਲ ਸਿੰਘ ਸਿੱਧੂ ਜੀ ਨੂੰ ਵੀ ਪਾਰਟੀ ਨੇ ਮੋਹਾਲੀ ਤੋਂ ਵਿਧਾਨ ਸਭਾ ਟਿਕਟ ਵੀ ਦਿੱਤੀ ਸੀ। ਜੋ ਇਸ ਪਰਿਵਾਰ ਦਾ ਸਤਿਕਾਰ ਹੀ ਤਾਂ ਹੈ। ਇਸਤੋਂ ਵੱਧ ਮੈਂ ਨਹੀਂ ਸੋਚਦਾ ਪਾਰਟੀ ਕਿਸੇ ਦਾ ਵੀ ਮਾਣ ਸਤਿਕਾਰ ਕਰ ਸਕਦੀ ਹੈ।
2. ਸ.ਰਣਜੀਤ ਸਿੰਘ ਬ੍ਰਹਮਪੁਰਾ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਨੇ 1977, 1997, 2002, 2007 ਅਤੇ 2012 ਚ ਵਿਧਾਨ ਸਭਾ ਟਿਕਟ ਦਿੱਤੀ ਅਤੇ ਦੋ ਵਾਰ 1997 ਅਤੇ 2007 'ਚ ਕੈਬਨਿਟ ਮੰਤਰੀ ਬਣਾਇਆ। 2012 ਦੀ ਚੋਣ ਹਾਰਨ ਤੇ ਬ੍ਰਹਮਪੁਰਾ ਜੀ ਨੂੰ ਪਾਰਟੀ ਨੇ 2014 ਚ ਲੋਕ ਸਭਾ ਟਿਕਟ ਦਿੱਤੀ ਤੇ MP ਬਣਾਇਆ। ਉਹਨਾਂ ਦੇ ਸਪੁੱਤਰ ਸ.ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਪਾਰਟੀ ਨੇ 2015 ਚ ਟਿਕਟ ਦੇ MLA ਬਣਾਇਆ ਤੇ 2017 ਚ ਫੇਰ ਟਿਕਟ ਦਿੱਤੀ ਪਰ ਓਹ ਹਾਰ ਗਏ। ਇਸ ਪਰਿਵਾਰ ਨੂੰ ਪਾਰਟੀ ਨੇ ਬਹੁਤ ਮਾਣ ਸਤਿਕਾਰ ਦਿੱਤਾ ਹੈ ਜੋ ਤੁਹਾਡੇ ਸਾਹਮਣੇ ਹੈ।
3. ਸ.ਸੇਵਾ ਸਿੰਘ ਸੇਖਵਾਂ ਜੀ ਦੇ ਪਿਤਾ ਸ.ਉਜਾਗਰ ਸਿੰਘ ਸੇਖਵਾਂ ਦੋ ਵਾਰ ਪਾਰਟੀ ਵਲੋਂ ਵਿਧਾਨ ਸਭਾ ਚੋਣ ਜਿੱਤੇ ਉਹਨਾਂ ਦੀ ਮੌਤ ਤੋਂ ਬਾਅਦ ਸ.ਪ੍ਰਕਾਸ਼ ਸਿੰਘ ਬਾਦਲ ਜੀ ਨੇ ਇਸ ਟਕਸਾਲੀ ਪਰਿਵਾਰ ਨੂੰ ਮਾਣ ਬਖਸ਼ਦੇ ਹੋਏ ਸ.ਸੇਵਾ ਸਿੰਘ ਸੇਖਵਾਂ ਜੀ ਨੂੰ 1997, 2002, 2007, 2009, 2012 ਅਤੇ 2017 ਚ ਲਗਾਤਾਰ MLA ਦੀ ਟਿਕਟ ਦਿੱਤੀ ਜਿਸ ਵਿੱਚੋ 1997 ਚ ਪਹਿਲੀ ਵਾਰ ਵਿਧਾਇਕ ਬਣੇ ਸੇਖਵਾਂ ਜੀ ਨੂੰ ਸ.ਬਾਦਲ ਨੇ ਕੈਬਨਿਟ ਮੰਤਰੀ ਬਣਾਇਆ। ਸੇਖਵਾਂ 2002, 2007, 2012 ਅਤੇ 2017 ਚ 4 ਵਾਰ ਚੋਣ ਹਾਰ ਗਏ। ਉਹ 2009 ਦੀ ਜਿਮਨੀ ਚੋਣ ਜਿੱਤੇ ਅਤੇ ਨਾਲ ਹੀ ਸ.ਬਾਦਲ ਨੇ ਓਹਨਾ ਨੂੰ ਫੇਰ ਮੰਤਰੀ ਬਣ ਕੇ ਨਿਵਾਜਿਆ। ਉਹ ਲੰਬੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਨੇ। ਇਹ ਇਸ ਪਰਿਵਾਰ ਦਾ ਮਾਣ ਸਤਿਕਾਰ ਨਹੀਂ ਤਾਂ ਹੋਰ ਕੀ ਹੈ।
4. ਡਾ. ਰਤਨ ਸਿੰਘ ਅਜਨਾਲਾ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਨੇ 1985 , 1994, 1997 ਅਤੇ 2002 ਚ ਵਿਧਾਨ ਸਭਾ ਟਿਕਟ ਦਿੱਤੀ ਅਤੇ 1997 ਚ ਇਹ ਸ.ਬਾਦਲ ਦੀ ਸਰਕਾਰ ਚ ਮੰਤਰੀ ਰਹੇ। 2002 ਦੀ ਚੋਣ ਹਾਰਨ ਤੇ ਪਾਰਟੀ ਨੇ ਇਸ ਟਕਸਾਲੀ ਆਗੂ ਨੂੰ 2004 ਅਤੇ 2009 ਚ ਲੋਕ ਸਭਾ ਟਿਕਟ ਦਿੱਤੀ ਅਤੇ MP ਬਣਾਇਆ। ਇਹਨਾਂ ਦੇ ਸਪੁੱਤਰ ਸ.ਅਮਰਪਾਲ ਸਿੰਘ ਬੋਨੀ ਨੂੰ 2004,2007,2012 ਅਤੇ 2017 ਚ ਵਿਧਾਨ ਸਭਾ ਦੀ ਟਿਕਟ ਦਿੱਤੀ ਜੋ 2007 ਤੋਂ 2017 ਤੱਕ ਵਿਧਾਇਕ ਵੀ ਰਹੇ। 
ਕੀ ਤੁਸੀ ਤਹਾਨੂੰ ਅਜੇ ਵੀ ਲਗਦਾ ਕਿ ਪਾਰਟੀ ਵੱਲੋਂ ਇਹਨਾਂ ਚਾਰੇ ਪਰਿਵਾਰਾਂ ਦੇ ਮਾਣ ਸਨਮਾਨ 'ਚ ਕਿਤੇ ਕੋਈ ਕਮੀ ਰੱਖੀ ਗਈ ਹੈ ???
ਬਾਕੀ ਮੀਡੀਆ ਵਾਲੇ ਵੀਰਾਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਹਰ ਵਾਰ ਇਹ ਖਬਰ ਲਾਉਂਦੇ ਹੋ ਕਿ ਟਕਸਾਲੀ ਅਕਾਲੀ ਆਗੂਆਂ ਨੂੰ ਪਾਰਟੀ ਮਾਣ ਸਨਮਾਨ ਨਹੀਂ ਦੇ ਰਹੀ ਤਾਂ ਤੁਸੀ ਹੀ ਦੱਸ ਦਿਓ ਕਿ ਕੀ ਇਹ ਸਨਮਾਨ ਨਹੀਂ ਹੈ ਜਾਂ ਇਹ ਦੱਸ ਦਿਓ ਕਿ ਤੁਹਾਡੇ ਹਿਸਾਬ ਨਾਲ ਮਾਣ ਸਨਮਾਨ ਕਿਸਨੂੰ ਆਖਦੇ ਨੇ???
 ਅਕਾਲੀ ਆਗੂ ਨੇ ਕੀਤਾ ਆਪਣੀ ਪਾਰਟੀ ਦਾ ਵਿਸ਼ਲੇਸ਼ਣ 
ਅਸੀਂ ਆਪਣੇ ਦਰਸ਼ਕਾਂ ਨੂੰ ਬੇਨਤੀ ਕਰਦੇ ਤੁਸੀ ਆਪਣੇ ਵਿਚਾਰ ਜ਼ਰੂਰ ਦੀਉ ਅਸੀਂ ਤੁਹਾਡੇ ਵਿਚਾਰਾਂ ਦਾ ਇਤਜਾਰ ਕਰਾਂਗੇ...?

Comments

Popular posts from this blog

ਪੰਜਾਬ ‘ਚ ਨਸ਼ਾ ਖਤਮ ਕਰਨ ਦੀਆਂ ਸੌਹਾਂ ਖਾਣ ਵਾਲੇ ਮੰਤਰਿਆਂ ਨੂੰ ਦਿਖਾਓ ਇਹ Video ..

ਵਿਧਾਇਕ ਬੈਂਸ ਦੇ ਨਾਂ ਤੇ ਫੇਸਬੁੱਕ ਤੇ ਅਪਲੋਡ ਹੋਈ ‘ਅਸ਼ਲੀਲ ਵੀਡੀਓ’ !!

129 ਸਾਲਾ ਇਹ ਮਾਤਾ ਰੱਬ ਕੋਲੋਂ ਮੰਗਦੀ ਹੈ ਆਪਣੀ ਮੌਤ,ਮਾਤਾ ਦੀ ਦਰਦਭਰੀ ਕਹਾਣੀ ਸੁਣ ਕੇ ਰੋਣ ਆ ਜਾਊ