MLA ਘੁਬਾਇਆ ਦੀ ਇੱਕ ਹੋਰ ਵੀਡੀਓ ਸ਼ੋਸ਼ਲ ਮੀਡੀਆਂ ‘ਤੇ ਖ਼ੂਬ ਵਾਇਰਲ

MLA ਘੁਬਾਇਆ ਦੀ ਇੱਕ ਹੋਰ ਵੀਡੀਓ ਸ਼ੋਸ਼ਲ ਮੀਡੀਆਂ ‘ਤੇ ਖ਼ੂਬ ਵਾਇਰਲ ,ਦੇਖੋ ਵੀਡੀਓ:ਚੰਡੀਗੜ੍ਹ : ਫਾਜ਼ਿਲਕਾ ਦੇ ਕਾਂਗਰਸੀ ਵਿਧਾਇਕ ਘੁਬਾਇਆ ਅਤੇ ਮਹਿਲਾ ਥਾਣੇਦਾਰ ਦਾ ਇੱਕ ਆਡੀਓ ਪਿਛਲੇ ਦਿਨੀਂ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋਇਆ ਸੀ।ਜਿਸ ਵਿਚ ਵਿਧਾਇਕ ਘੁਬਾਇਆ ਮਹਿਲਾ ਐਸਐਚਓ ਨੂੰ ਉਸਦੇ ਖਾਸ ਬੰਦਿਆਂ ਦਾ ਚਲਾਨ ਕੱਟਣ ‘ਤੇ ਮਾੜੀ ਸ਼ਬਦਾਵਲੀ ਦੀ ਵਰਤੋਂ ਕਰਦੇ ਸੁਣਾਈ ਦੇ ਰਹੇ ਹਨ।


ਇਸ ਆਡੀਓ ਵਿੱਚ ਵਿਧਾਇਕ ਘੁਬਾਇਆ ਮਹਿਲਾ ਐਸਐਚਓ ਨੂੰ ਕਹਿ ਰਹੇ ਹਨ ਕਿ ਐਸਐਚਓ ਲੱਗੀ ਰੱਬ ਤਾਂ ਨੀ ਲੱਗੀ ਤੂੰ। ਮਹਿਲਾ ਐਸਐਚਓ ਵਿਧਾਇਕ ਨੂੰ ਮੰਦੀ ਭਾਸ਼ਾ ਵਰਤਣ ਤੋਂ ਵਰਜਦੀ ਹੈ ਪਰ ਵਿਧਾਇਕ ਆਖ ਰਿਹਾ ਹੈ ਕਿ ਸਾਡੇ ਇਲਾਕੇ ਵਿਚ ਇਹ ਕੰਮ ਨਹੀਂ ਚੱਲਣਾ।ਇਹ ਕੰਮ ਕਰਨਾ ਹੈ ਤਾਂ ਆਪਣਾ ਜੁੱਲੀ ਬਿਸਤਰਾ ਗੋਲ ਕਰ ਤੇ ਇਥੋਂ ਤੁਰਦੀ ਬਣ।ਮਹਿਲਾ ਐਸਐਚਓ ਲਵਮੀਤ ਕੌਰ ਫ਼ਾਜ਼ਿਲਕਾ ਸਿਟੀ ਵਿਚ ਤਾਇਨਾਤ ਹੈ।

ਹੁਣ ਇੱਕ ਵਾਰ ਫ਼ਿਰ ਇਹ ਮਾਮਲਾ ਸੋਸ਼ਲ ਮੀਡੀਆ ‘ਤੇ ਚਰਚਾ ਵਿੱਚ ਆ ਗਿਆ ਹੈ।ਦੱਸ ਦੇਈਏ ਕਿ ਸੋਸ਼ਲ ਮੀਡੀਆ ਤੇ ਦੋਹਾਂ ਵਿਚਕਾਰ ਹੋਈ ਗੱਲਬਾਤ ‘ਤੇ ਟ੍ਰੋਲ ਹੋਣ ਲੱਗ ਗਿਆ ਹੈ।ਨੌਜਵਾਨ ਮੁੰਡੇ ਕੁੜੀਆਂ ਇਸ ਆਡੀੳ ‘ਤੇ ਖੁਦ ਨਕਲ ਕਰ ਕੇ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਕਰ ਰਹੇ ਹਨ।ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋ ਰਹੀ ਹੈ।

ਜਿਸ ਵਿੱਚ ਦੋ ਲੜਕੀਆਂ ਵਿਧਾਇਕ ਦਵਿੰਦਰ ਘੁਬਾਇਆ ਤੇ ਮਹਿਲਾ ਐਸਐਚਓ ਦੀ ਹੂਬਹੂ ਨਕਲ ਉਤਾਰ ਰਹੀਆਂ ਹਨ ਤੇ ਦੂਜੇ ਪਾਸੇ ਮਜ਼ਾਕੀਆ ਤਰੀਕੇ ਵਿੱਚ ਕੌਨ ਬਨੇਗਾ ਕਰੋੜਪਤੀ ਦੀ ਵੀਡੀੳ ਕਲਿਪ ਨਾਲ ਆਡੀੳ ਜੋੜ ਕੇ ਪਾਈ ਜਾ ਰਹੀ ਹੈ।

Comments

Popular posts from this blog

ਪੰਜਾਬ ‘ਚ ਨਸ਼ਾ ਖਤਮ ਕਰਨ ਦੀਆਂ ਸੌਹਾਂ ਖਾਣ ਵਾਲੇ ਮੰਤਰਿਆਂ ਨੂੰ ਦਿਖਾਓ ਇਹ Video ..

ਵਿਧਾਇਕ ਬੈਂਸ ਦੇ ਨਾਂ ਤੇ ਫੇਸਬੁੱਕ ਤੇ ਅਪਲੋਡ ਹੋਈ ‘ਅਸ਼ਲੀਲ ਵੀਡੀਓ’ !!

129 ਸਾਲਾ ਇਹ ਮਾਤਾ ਰੱਬ ਕੋਲੋਂ ਮੰਗਦੀ ਹੈ ਆਪਣੀ ਮੌਤ,ਮਾਤਾ ਦੀ ਦਰਦਭਰੀ ਕਹਾਣੀ ਸੁਣ ਕੇ ਰੋਣ ਆ ਜਾਊ