Posts

MLA ਘੁਬਾਇਆ ਦੀ ਇੱਕ ਹੋਰ ਵੀਡੀਓ ਸ਼ੋਸ਼ਲ ਮੀਡੀਆਂ ‘ਤੇ ਖ਼ੂਬ ਵਾਇਰਲ

Image
MLA ਘੁਬਾਇਆ ਦੀ ਇੱਕ ਹੋਰ ਵੀਡੀਓ ਸ਼ੋਸ਼ਲ ਮੀਡੀਆਂ ‘ਤੇ ਖ਼ੂਬ ਵਾਇਰਲ ,ਦੇਖੋ ਵੀਡੀਓ:ਚੰਡੀਗੜ੍ਹ : ਫਾਜ਼ਿਲਕਾ ਦੇ ਕਾਂਗਰਸੀ ਵਿਧਾਇਕ ਘੁਬਾਇਆ ਅਤੇ ਮਹਿਲਾ ਥਾਣੇਦਾਰ ਦਾ ਇੱਕ ਆਡੀਓ ਪਿਛਲੇ ਦਿਨੀਂ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋਇਆ ਸੀ।ਜਿਸ ਵਿਚ ਵਿਧਾਇਕ ਘੁਬਾਇਆ ਮਹਿਲਾ ਐਸਐਚਓ ਨੂੰ ਉਸਦੇ ਖਾਸ ਬੰਦਿਆਂ ਦਾ ਚਲਾਨ ਕੱਟਣ ‘ਤੇ ਮਾੜੀ ਸ਼ਬਦਾਵਲੀ ਦੀ ਵਰਤੋਂ ਕਰਦੇ ਸੁਣਾਈ ਦੇ ਰਹੇ ਹਨ। ਇਸ ਆਡੀਓ ਵਿੱਚ ਵਿਧਾਇਕ ਘੁਬਾਇਆ ਮਹਿਲਾ ਐਸਐਚਓ ਨੂੰ ਕਹਿ ਰਹੇ ਹਨ ਕਿ ਐਸਐਚਓ ਲੱਗੀ ਰੱਬ ਤਾਂ ਨੀ ਲੱਗੀ ਤੂੰ। ਮਹਿਲਾ ਐਸਐਚਓ ਵਿਧਾਇਕ ਨੂੰ ਮੰਦੀ ਭਾਸ਼ਾ ਵਰਤਣ ਤੋਂ ਵਰਜਦੀ ਹੈ ਪਰ ਵਿਧਾਇਕ ਆਖ ਰਿਹਾ ਹੈ ਕਿ ਸਾਡੇ ਇਲਾਕੇ ਵਿਚ ਇਹ ਕੰਮ ਨਹੀਂ ਚੱਲਣਾ।ਇਹ ਕੰਮ ਕਰਨਾ ਹੈ ਤਾਂ ਆਪਣਾ ਜੁੱਲੀ ਬਿਸਤਰਾ ਗੋਲ ਕਰ ਤੇ ਇਥੋਂ ਤੁਰਦੀ ਬਣ।ਮਹਿਲਾ ਐਸਐਚਓ ਲਵਮੀਤ ਕੌਰ ਫ਼ਾਜ਼ਿਲਕਾ ਸਿਟੀ ਵਿਚ ਤਾਇਨਾਤ ਹੈ। ਹੁਣ ਇੱਕ ਵਾਰ ਫ਼ਿਰ ਇਹ ਮਾਮਲਾ ਸੋਸ਼ਲ ਮੀਡੀਆ ‘ਤੇ ਚਰਚਾ ਵਿੱਚ ਆ ਗਿਆ ਹੈ।ਦੱਸ ਦੇਈਏ ਕਿ ਸੋਸ਼ਲ ਮੀਡੀਆ ਤੇ ਦੋਹਾਂ ਵਿਚਕਾਰ ਹੋਈ ਗੱਲਬਾਤ ‘ਤੇ ਟ੍ਰੋਲ ਹੋਣ ਲੱਗ ਗਿਆ ਹੈ।ਨੌਜਵਾਨ ਮੁੰਡੇ ਕੁੜੀਆਂ ਇਸ ਆਡੀੳ ‘ਤੇ ਖੁਦ ਨਕਲ ਕਰ ਕੇ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਕਰ ਰਹੇ ਹਨ।ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋ ਰਹੀ ਹੈ। ਜਿਸ ਵਿੱਚ ਦੋ ਲੜਕੀਆਂ ਵਿਧਾਇਕ ਦਵਿੰਦਰ ਘੁਬਾਇਆ ਤੇ ਮਹਿਲਾ ਐਸਐਚਓ ਦੀ ਹੂਬਹੂ ਨਕਲ ਉਤਾਰ ਰਹੀਆਂ ਹਨ ਤੇ ਦੂਜੇ ਪਾਸੇ ਮਜ਼ਾਕੀਆ

ਟਕਸਾਲੀ ਅਕਾਲੀ ਆਗੂਆ ਹੁਣ ਤੱਕ ਕਿ ਖੋਹਿਆ ਕਿ ਪਿਆ...!!!!

Image
ਅੱਜ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਨੇ #ਟਕਸਾਲੀ ਆਗੂਆਂ ਦੀ ਜਿੰਨ੍ਹਾ ਨੂੰ ਪਾਰਟੀ ਨੇ ਹਮੇਸ਼ਾ ਪੂਰਾ ਮਾਣ ਸਤਿਕਾਰ ਦਿੱਤਾ ਹੈ। 1. ਸ.ਸੁਖਦੇਵ ਸਿੰਘ ਢੀਂਡਸਾ ਜੀ ਨੇ 1972 ਦੇ ਵਿੱਚ ਪਹਿਲੀ ਵਾਰ ਵਿਧਾਨ ਸਭਾ ਦੀ ਚੋਣ ਲੜੀ ਅਤੇ ਜਿੱਤ ਹਾਸਲ ਕੀਤੀ ,ਫੇਰ ਇਹਨਾਂ 1977 'ਚ ਅਕਾਲੀ ਦਲ ਵੱਲੋਂ ਚੋਣ ਲੜੀ ਤੇ ਸ.ਪ੍ਰਕਾਸ਼ ਸਿੰਘ ਬਾਦਲ ਜੀ ਦੀ ਸਰਕਾਰ 'ਚ ਇਹਨਾਂ ਨੂੰ ਟਰਾਂਸਪੋਰਟ ਮੰਤਰੀ ਬਣਾਇਆ ਗਿਆ। ਉਸਤੋਂ ਬਾਅਦ 1980 ਅਤੇ 1985 'ਚ ਵੀ ਢੀਂਡਸਾ ਸਾਹਿਬ ਚੋਣ ਜਿੱਤੇ। 1985 ਚ ਬਰਨਾਲਾ ਸਰਕਾਰ ਸਮੇਂ ਇਹਨਾਂ ਨੂੰ ਅਣਗੌਲਿਆ ਕਰ ਮੰਤਰੀ ਨਹੀਂ ਬਣਾਇਆ। ਉਸਤੋਂ ਬਾਅਦ 1997 ਚ ਸ.ਪ੍ਰਕਾਸ਼ ਸਿੰਘ ਬਾਦਲ ਜੀ ਦੀ ਅਗਵਾਈ ਹੇਠ ਲੜੀਆਂ ਵਿਧਾਨ ਸਭਾ ਚੋਣਾਂ ਚ ਢੀਂਡਸਾ ਸਾਹਿਬ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਪਰ ਪਾਰਟੀ ਨੇ ਉਹਨਾਂ ਨੂੰ ਕੈਬਨਿਟ ਰੈਂਕ ਦੇ ਬਿਜਲੀ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਜੋ ਪਾਰਟੀ ਦਾ ਵੱਡਾਪਣ ਸੀ। 1998 ਚ ਪਾਰਟੀ ਨੇ ਢੀਂਡਸਾ ਜੀ ਨੂੰ ਰਾਜ ਸਭਾ ਦਾ ਮੈਂਬਰ ਬਣਾ ਸ਼੍ਰੀ ਅਟੱਲ ਬਿਹਾਰੀ ਵਾਜਪਾਈ ਜੀ ਦੀ ਸਰਕਾਰ ਚ ਮੰਤਰੀ ਬਣਵਾਇਆ, ਉਹ 2004 ਤੱਕ ਕੇਂਦਰ ਚ ਮੰਤਰੀ ਰਹੇ। 2004 ਚ ਪਾਰਟੀ ਨੇ ਫੇਰ ਆਪ ਨੂੰ ਲੋਕ ਸਭਾ ਟਿਕਟ ਦਿੱਤੀ ਅਤੇ ਆਪ MP ਬਣੇ। 2009 ਦੀ ਲੋਕ ਸਭਾ ਹਾਰਨ ਤੋਂ ਬਾਅਦ ਢੀਂਡਸਾ ਨੂੰ ਪਾਰਟੀ ਨੇ 2010 ਚ ਰਾਜ ਸਭਾ ਮੈਂਬਰ ਬਣਾਇਆ। 2014 ਦੀਆਂ ਲੋਕ ਸਭਾ ਚੋਣਾਂ 3 ਲੱਖ ਵੋਟ ਨਾਲ ਹਾਰਨ ਤੋਂ ਬਾਅਦ ਪਾਰਟੀ ਨੇ ਢੀ

ਵਿਧਾਇਕ ਬੈਂਸ ਦੇ ਨਾਂ ਤੇ ਫੇਸਬੁੱਕ ਤੇ ਅਪਲੋਡ ਹੋਈ ‘ਅਸ਼ਲੀਲ ਵੀਡੀਓ’ !!

Image
ਲੁਧਿਆਣਾ ਸ਼ਹਿਰ ਵਿਚ ਫੇਸਬੁਕ ’ਤੇ ਜਾਅਲੀ ਆਈ. ਡੀ. ਬਣਾ ਕੇ ਉਸ ਦੀ ਪ੍ਰੋਫਾਈਲ ਫੋਟੋ ’ਤੇ ਹਲਕਾ ਸਾਊਥ ਦੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਦੀ ਫੋਟੋ ਲਗਾ ਕੇ ਅਸ਼ਲੀਲ ਵੀਡੀਓ ਅਪਲੋਡ ਕਰ ਦਿੱਤੀਆਂ।   ਇੰਨਾ ਹੀ ਨਹੀਂ ਵੀਡੀਓ ਵਿਚ ਵਿਧਾਇਕ ਬੈਂਸ ਦੇ ਹੋਣ ਦੀ ਗੱਲ ਤੱਕ ਕਹਿ ਦਿੱਤੀ। ਇਸ ਗੱਲ ਦਾ ਪਤਾ ਲੱਗਣ ’ਤੇ ਵਿਧਾਇਕ ਬੈਂਸ ਵਲੋਂ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਗਈ। ਪੁਲਸ ਕਮਿਸ਼ਨਰ ਨੇ ਤੁਰੰਤ ਆਈ. ਟੀ. ਐਕਟ ਤਹਿਤ ਥਾਣਾ ਡਵੀਜ਼ਨ ਨੰ. 6 ’ਚ ਕੇਸ ਦਰਜ ਕਰ ਕੇ ਫੇਸਬੁਕ ਆਈ. ਡੀ. ਬਲਾਕ ਕਰਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਦਾਅਵਾ ਹੈ ਕਿ ਦੋਸ਼ੀ ਨੂੰ ਜਲਦ ਦਬੋਚ ਲਿਆ ਜਾਵੇਗਾ। ਥਾਣਾ ਇੰਚਾਰਜ ਗੁਰਬਿੰਦਰ ਸਿੰਘ ਅਨੁਸਾਰ ਫੇਸਬੁਕ ਆਈ. ਡੀ. ਨਵਨੀਤ ਸਿੰਘ ਨਾਮ ’ਤੇ ਬਣੀ ਹੋਈ ਹੈ, ਫਿਲਹਾਲ ਨਵਨੀਤ ਸਿੰਘ ’ਤੇ ਕੇਸ ਦਰਜ ਕੀਤਾ ਗਿਆ ਹੈ। ਹੁਣ ਜਾਂਚ ਕੀਤੀ ਜਾ ਰਹੀ ਹੈ ਅਸਲ ਵਿਚ ਆਈ. ਡੀ. ਨਵਨੀਤ ਸਿੰਘ ਨਾਮਕ ਨੌਜਵਾਨ ਦੀ ਹੈ ਜਾਂ ਫਿਰ ਜਾਅਲੀ ਬਣਾ ਕੇ ਵਿਧਾਇਕ ਬੈਂਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਵਿਧਾਇਕ ਬੈਂਸ ਨੇ ਕਿਹਾ ਕਿ ਆਈ. ਡੀ ’ਤੇ ਮੇਰੀ ਪਾਸਪੋਰਟ ਸਾਈਜ਼ ਫੋਟੋ ਲਾ ਕੇ ਅਸ਼ਲੀਲ ਵੀਡੀਓ ਅਪਲੋਡ ਕੀਤੀਆਂ ਗਈਆਂ ਹਨ, ਕੁੱਝ ਸਮਾਂ ਪਹਿਲਾਂ ਹੀ ਵਾਇਰਲ ਹੋ ਗਈਆਂ ਹਨ। ਬੈਂਸ ਨੇ ਕਿਹਾ ਕਿ ਸ਼ਰਾਰਤੀ ਅਨਸਰਾਂ ਵਲੋਂ ਮੈਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

129 ਸਾਲਾ ਇਹ ਮਾਤਾ ਰੱਬ ਕੋਲੋਂ ਮੰਗਦੀ ਹੈ ਆਪਣੀ ਮੌਤ,ਮਾਤਾ ਦੀ ਦਰਦਭਰੀ ਕਹਾਣੀ ਸੁਣ ਕੇ ਰੋਣ ਆ ਜਾਊ

Image
ਹਰ ਕਿਸੇ ਨੂੰ ਆਪਣੀ ਜ਼ਿੰਦਗੀ ਨਾਲ ਪਿਆਰ ਹੁੰਦਾ ਹੈ ਪਰ ਰੂਸ ਦੇ ਚੇਚੇਨਿਆ ‘ਚ ਰਹਿਣ ਵਾਲੀ ਕੋਕੂ ਇਸਤਾਮਬੁਲੋਵਾ ਦਾ ਆਪਣੀ ਜ਼ਿੰਦਗੀ ਤੋਂ ਮਨ ਭਰ ਗਿਆ ਹੈ। ਕੋਕੂ ਦੀ ਉਮਰ 129 ਸਾਲ ਹੈ। ਉਨ੍ਹਾਂ ਦੀ ਲੰਬੀ ਜ਼ਿੰਦਗੀ ਨੇ ਉਨ੍ਹਾਂ ਨੂੰ ਪ੍ਰੇਸ਼ਾਨ ਵੀ ਕਰ ਦਿੱਤਾ ਹੈ। ਕੋਕੂ ਕਹਿੰਦੀ ਹੈ ਕਿ ਉਨ੍ਹਾਂ ਨੇ ਇੰਨੇ ਲੰਬੇ ਸਮੇਂ ‘ਚ ਇੰਨਾ ਕੁਝ ਦੇਖ ਲਿਆ ਹੈ ਜਿਸ ਤੋਂ ਉਹ ਪ੍ਰੇਸ਼ਾਨ ਹੋ ਚੁਕੀ ਹੈ। ਕੋਕੂ ਦੱਸਦੀ ਹੈ ਕਿ ਉਨ੍ਹਾਂ ਦੀ ਚਾਰ ਬੱਚਿਆਂ ਦੀ ਉਨ੍ਹਾਂ ਦੀ ਸਾਹਮਣੇ ਮੌਤ ਹੋਈ ਹੈ। ਸਿਰਫ ਇਕ ਦਿਨ ਰਹਿ ਸਕੀ ਖੁਸ਼… 129 ਸਾਲ ਦੀ ਕੋਕੂ ਇਸ ਲੰਬੀ ਜ਼ਿੰਦਗੀ ‘ਚ ਸਿਰਫ ਇਕ ਦਿਨ ਹੀ ਖੁਸ਼ ਹੋਈ। ਉਹ ਕਹਿੰਦੀ ਹੈ ਕਿ ਉਹ ਦਿਨ ਉਦੋਂ ਸੀ ਜਦੋਂ ਅਸੀਂ ਯੁੱਧ ਦੇ ਬਾਅਦ ਆਜ਼ਾਦ ਹੋਏ ਸੀ। ਮੈਂ ਆਪਣੇ ਹੱਥਾਂ ਨਾਲ ਸਾਡਾ ਘਰ ਬਣਾਇਆ ਸੀ। ਮੇਰਾ ਪਤੀ ਬਹੁਤ ਕੰਮਚੋਰ ਸੀ ਇਸ ਲਈ ਮੈਂ ਹੀ ਘਰ ਦਾ ਕੰਮ ਕਰਦੀ ਸੀ ਪਰ ਮੈਂ ਆਪਣੇ ਨਵੇਂ ਘਰ ‘ਚ ਜਾ ਕੇ ਖੁਸ਼ ਸੀ ਕੋਕੂ ਸ਼ਾਕਾਹਾਰੀ ਹੈ ਅਤੇ ਉਹ ਬੇਹੱਦ ਘੱਟ ਖਾਂਦੀ ਹੈ। ਉਹ ਜ਼ਿਆਦਾਤਰ ਦੁੱਧ ਹੀ ਪੀਂਦੀ ਹੈ। ਕੋਕੂ ਕਹਿੰਦੀ ਹੈ ਕਿ ਆਪਣੇ ਬੱਚਿਆਂ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਮਰਦੇ ਦੇਖ ਕਿਸ ਨੂੰ ਚੰਗਾ ਲੱਗਦਾ ਹੈ। ਕੋਕੂ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਯੁੱਧ, ਕਈ ਮੌਤਾਂ ਅਤੇ ਬਹੁਤ ਸਾਰੇ ਵਿਨਾਸ਼ ਹੁੰਦੇ ਦੇਖੇ ਪਰ ਉਨ੍ਹਾਂ ਦੀ ਮੌਤ ਨਹੀਂ ਆਈ। ਸ਼ਾਇਦ ਮੌਤ ਉਨ੍ਹਾਂ ਦੇ ਘਰ ਦਾ ਰਸਤਾ ਭੁੱਲ ਗਈ ਹੈ। ਨਾਤਿਨ ਰੱਖਦੀ ਹੈ ਖਿਆਲ…

ਹੁਣ ਬਰਗਾੜੀ ਮੋਰਚੇ ਵੱਲ ਵਧਣ ਲੱਗੇ ‘ਬਾਗ਼ੀ ਅਕਾਲੀ ਆਗੂ’ !!

Image
ਬਾਦਲਾਂ ਖ਼ਿਲਾਫ਼ ਬਣੇ ਪੰਥਕ ਮਾਹੌਲ ਅਤੇ ਨਵੇਂ ਸਿਆਸੀ ਸੁਰਾਂ ਦੇ ਬਣ ਰਹੇ ਸੁਮੇਲ ਤੋਂ ਜਾਪਦਾ ਹੈ ਕਿ ਬਰਗਾੜੀ ਦੀ ਧਰਤੀ ਨਵੇਂ ਸ਼੍ਰੋਮਣੀ ਅਕਾਲੀ ਦਲ ਦੀ ਜਨਮ ਭੂਮੀ ਵੀ ਬਣ ਸਕਦੀ ਹੈ। ਭਾਵੇਂ ਸਿਆਸੀ ਕਿਆਸ ਅਗੇਤੇ ਹਨ ਪ੍ਰੰਤੂ ਨਵੇਂ ਪੰਥਕ ਰਾਹਾਂ ਨੇ ਬਰਗਾੜੀ ਵੱਲ ਮੋੜਾ ਕੱਟਣਾ ਸ਼ੁਰੂ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਤੋਂ ਬਾਗ਼ੀ ਹੋਏ ਅਕਾਲੀ ਆਗੂਆਂ ਨੇ ਵੀ ਬਰਗਾੜੀ ਵੱਲ ਮੂੰਹ ਕਰ ਲਏ ਹਨ।ਦੇਰ ਸਵੇਰ ਇਹ ਬਾਗ਼ੀ ਨੇਤਾ ‘ਬਰਗਾੜੀ ਇਨਸਾਫ਼ ਮੋਰਚਾ’ ਦੀ ਅਗਵਾਈ ਹੇਠ ਚੱਲ ਰਹੇ ਮੋਰਚੇ ਦੀ ਸਟੇਜ ’ਤੇ ਨਜ਼ਰ ਆ ਸਕਦੇ ਹਨ। ਸ਼੍ਰੋਮਣੀ ਅਕਾਲੀ ਦਲ ‘ਚ ਇਸ ਵੇਲੇ ‘‘ਤੂਫ਼ਾਨ ਤੋਂ ਪਹਿਲਾਂ ਵਾਲੀ ਸ਼ਾਂਤੀ’’ ਬਣੀ ਹੋਈ ਹੈ ਅਤੇ ਅੰਦਰਖਾਤੇ ਨਾਰਾਜ਼ ਅਕਾਲੀ ਆਗੂਆਂ ਨੇ ਤੰਦ ਜੋੜਨੇ ਸ਼ੁਰੂ ਕਰ ਦਿੱਤੇ ਹਨ। ਬਰਗਾੜੀ ਇਨਸਾਫ਼ ਮੋਰਚਾ ਦੀ ਅਗਵਾਈ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਫੜਨ ਵਾਸਤੇ ਲਾਏ ਮੋਰਚੇ ‘ਚ ਪਹਿਲਾਂ 7 ਅਕਤੂਬਰ ਅਤੇ ਫਿਰ 14 ਅਕਤੂਬਰ ਨੂੰ ਹੋਏ ਵੱਡੇ ਪੰਥਕ ਇਕੱਠ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਧੁਰ ਅੰਦਰੋਂ ਹਲੂਣ ਦਿੱਤਾ ਹੈ। ਬਾਗ਼ੀ ਅਕਾਲੀ ਆਗੂ ਵੀ ਬਰਗਾੜੀ ਇਨਸਾਫ਼ ਮੋਰਚਾ ਦੀ ਹਮਾਇਤ ਵਿਚ ਕੁੱਦਣ ਲਈ ਤਿਆਰ ਹੋ ਰਹੇ ਹਨ। ਸੂਤਰ ਦੱਸਦੇ ਹਨ ਕਿ ਬਾਗ਼ੀਆਂ ਨੇ ਜੋ ਨਵੀਂ ਵਿਉਂਤਬੰਦੀ ਘੜਨੀ ਸ਼ੁਰੂ ਕੀਤੀ ਹੈ, ਉਸ ‘ਚ ਨਵੇਂ ਐਲਾਨ ਬਰਗਾੜੀ ਦੀ ਧਰਤੀ ਤੋਂ ਕਰਨ ਦਾ ਫ਼ੈਸਲਾ ਹੈ। ਦੋ ਤਿੰਨ ਦਿਨ ਪਹਿਲਾਂ ਬਰਗਾੜੀ ਇਨਸਾਫ਼ ਮੋਰਚੇ ਦੇ ਸੀ

ਕਾਂਗਰਸ ਕਰ ਰਿਹਾ ਖਾਲਿਸਤਾਨੀਆ ਦਾ ਸਮਰਥਨ.. ਸੁਖਬੀਰ ਦੀਆਂ ਕੈਪਟਨ ਨੂੰ ਖਰੀਆਂ ਗੱਲਾਂ ..

Image
ਸੁਖਬੀਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਕੈਪਟਨ ਖਾਲਿਸਤਾਨੀਆਂ ਨੂੰ ਸ਼ਹਿ ਦੇ ਰਿਹਾ ਤੇ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਹੈ। ਉਹਨਾਂ ਕਿਹਾ ਕਿ ਬਾਦਲ ਪਰਿਵਾਰ ਦੇ ਹੁੰਦੇ ਹੋਏ ਖਾਲਿਸਤਾਨ ਬਣਾਉਣਾ ਸੌਖਾ ਨਹੀਂ ਹੈ,ਇਸ ਕਰਕੇ ਪ੍ਰਕਾਸ਼ ਸਿੰਘ ਬਾਦਲ ਨੂੰ ਮਾਰਨ ਦੀਆਂ ਸਾਜਿਸ਼ਾਂ ਹੋ ਰਹੀਆਂ ਹਨ।  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਗਰਮਖਿਆਲੀਆਂ ਨਾਲ ਮਿਲ ਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਕੰਮ ਵਿੱਚ ਅਹਿਮ ਭੂਮਿਕਾ ਨਿਭਾਅ ਰਹੇ ਹਨ। ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰਨ ਤੋਂ ਬਾਅਦ ਸੁਖਬੀਰ ਬਾਦਲ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਮੁਲਾਕਾਤ ਕਰਨ ਸਮੇਂ ਉਨ੍ਹਾਂ ਨਾਲ ਪੰਜਾਬ ਭਾਜਪਾ ਦੇ ਪ੍ਰਧਾਨ ਸਵੇਤ ਮਲਿਕ ਤੇ ਹੋਰ ਸੀਨਅਰ ਆਗੂ ਹਾਜ਼ਰ ਸਨ। ਸੁਖਬੀਰ ਬਾਦਲ ਨੇ ਇਸ ਮੌਕੇ ਕਿਹਾ ਕਿ ਜੇਕਰ ਬਾਦਲ ਪਰਿਵਾਰ ਨਾ ਹੋਵੇ ਤਾਂ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਚੰਗੇ ਮਾਹੌਲ ਵਾਸਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਕੁਰਬਾਨੀ ਦੇਣ ਨੂੰ ਵੀ ਤਿਆਰ ਹਨ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਉੱਤੇ ਹਮਲਾ ਕਰਨ ਦੀ ਸਾਜ਼ਿਸ਼ ਘੜਨ ਵਾਲੇ ਤਿੰਨ ਜਣੇ ਯੂਟੀ ਪੁਲਿਸ ਨੇ ਗ੍ਰਿਫ਼ਤਾਰ ਵੀ ਕਰ ਲਏ ਹਨ। ਇਨ੍ਹਾਂ ਦੇ ਤਾਰ ਪੰਜਾਬ ਦੇ ਗਰਮਖਿਆਲੀਆਂ ਨਾਲ ਜੁੜੇ ਹ

ਦੇਖੋ SGPC ਦੇ ਅਧੀਨ ਚਲਦੇ Hospital ਨੇ ਕਿਹਾ -ਲਾਸ਼ ਤਾਂ ਮਿਲੁ ਜੇ 30,000 ਦਿਓਂਗੇ ..

Image
ਫਿਰ ਦੇਵਾਂਗੇ ਪਿਤਾ ਦੀ ਲਾਸ ਪਹਿਲਾਂ 30,000 ਦਿਉ ਸ਼੍ਰੋਮਣੀ ਕਮੇਟੀ ਦੇ ਵੱਲਾ ਹਸਪਤਾਲ ਵਾਲਿਆਂ ਦੀ ਨੀਚ ਹਰਕਤ ਨੇ ਸਿੱਖ ਭਾਈਚਾਰੇ ਦਾ ਸਿਰ ਕੀਤਾ ਨੀਵਾ। ਕੀ ਪੈਸੇ ਜਿਆਦਾ ਜਰੂਰੀ ਹਨ ?? ਜੇ ਸ਼੍ਰੋਮਣੀ ਕਮੇਟੀ ਅਧੀਨ ਹਸਪਤਾਲਾਂ ਦਾ ਇਹ ਹਾਲ ਹੈ ਫਿਰ ਉਮੀਦ ਕਿਸਤੋਂ ਲਾਈ ਜਾ ਸਕਦੀ ਹੈ ?? ਗੁਰੂ ਰਾਮਦਾਸ ਹਸਪਤਾਲ ਜੋ ਸ਼੍ਰੋਮਣੀ ਕਮੇਟਿ ਦੇ ਅਧੀਨ ਚੱਲਦਾ ਹੈ ੳੁਸਤੇ ਨਵਤੇਜ ਸਿੰਘ ਗੱਗੂ ਨੇ ਦੇਖੋ ਕੀ ਕਿਹਾ .. ਸਿਅਣਿਆਂ ਦਾ ਕਥਨ ਹੈ ਕਿ ਦੋ ਦਿਨ ਜ਼ਿੰਦਗੀ ਘੱਟ ਜੀਓ ਪਰ ਜੀਓ ਅਣਖ਼ ਦੇ ਨਾਲ, ਦੋ ਪੈਰ ਘੱਟ ਤੁਰ ਲਓ ਪਰ ਤੁਰੋ ਮਟਕ ਦੇ ਨਾਲ ਤੇ ਜ਼ਿੰਦਾ ਦਿੱਲੀ ਦਾ ਨਾਂ ਹੀ ਜ਼ਿੰਦਗੀ ਹੈ। ਸੰਸਾਰ ਵਿੱਚ ਕੁੱਝ ਲੋਕ ਉਹ ਆਉਂਦੇ ਨੇ ਕ੍ਰਾਂਤੀ-ਕਾਰੀ ਹੁੰਦੇ ਹਨ, ਤੇ ਲੋਕਾਂ ਲਈ ਆਪਾ ਵਾਰ ਕੇ ਜ਼ਮਾਨੇ ਦੀ ਰੂਪ ਰੇਖਾ ਹੀ ਬਦਲ ਜਾਂਦੇ ਹਨ ਪਰ ਕੁੱਝ ਅਜੇਹੇ ਬੁਜ਼ਦਿੱਲ ਵੀ ਆਉਂਦੇ ਨੇ ਜੋ ਕਰਾਮਾਤਾਂ ਦਾ ਸਹਾਰਾ ਲੈ ਕੇ ਲੋਕਾਂ ਵਿੱਚ ਬੁਜ਼ਦਿਲੀਆਂ ਵਰਗੀ ਲਾਹਨਤਾਂ ਪੈਦਾ ਕਰਕੇ ਚੱਲਦੇ ਬਣਦੇ ਹਨ। ਏਦਾਂ ਦੇ ਮਨੁੱਖ ਨੂੰ ਸੁੱਕਿਆ ਹੋਇਆ ਰੁੱਖ ਹੀ ਕਿਹਾ ਜਾ ਸਕਦਾ ਹੈ ਕਿਉਂਕਿ ਨਾ ਤੇ ਇਸ ਤੋਂ ਕੋਈ ਛਾਂ ਮਿਲਣੀ ਹੈ ਤੇ ਨਾ ਹੀ ਕਿਸੇ ਫ਼ਲ਼ ਦੀ ਕੋਈ ਆਸ ਹੈ। ਸੁੱਕਿਆ ਹੋਇਆ ਰੁੱਖ ਸਭ ਤੋਂ ਪਹਿਲਾਂ ਅੱਗ ਦੀ ਭੇਟ ਚੜ੍ਹਦਾ ਹੈ। ਗੁਰੂ ਅਮਰਦਾਸ ਜੀ ਦਾ ਵਾਕ ਹੈ – ਮਨਮੁਖ ਊਭੇ ਸੁਕਿ ਗਏ, ਨਾ ਫਲੁ ਤਿੰਨਾ ਛਾਉ।। ਤਿੰਨਾ ਪਾਸਿ ਨ ਬੈਸੀਐ ਓਨਾ ਘਰੁ ਨ ਗਿਰਾਉ।। ਕਟੀਅਹਿ ਤੈ ਨਿਤ ਜਾਲੀਅਹ